ਪਟਿਆਲਾ: ਬੀਤੇ ਸ਼ਾਮ ਅਦਾਲਤ ਬਾਜ਼ਾਰ ਮਿੰਨੀ ਮਾਰਕੀਟ ਵਿੱਚ ਹੋਈ ਕੁੱਟਮਾਰ ਦੀ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ
ਬੀਤੇ ਸ਼ਾਮ ਕਿਲਾ ਚੌਕ ਨਜ਼ਦੀਕ ਅਦਾਲਤ ਬਾਜ਼ਾਰ ਨੇੜੇ ਮਿੰਨੀ ਬਾਜ਼ਾਰ 'ਚ ਦਿਨ ਦਿਹਾੜੇ 20 ਤੋਂ 25 ਹਮਲਾਵਰਾਂ ਨੇ ਕੱਪੜੇ ਦੀ ਦੁਕਾਨ 'ਤੇ ਹਮਲਾ ਕਰ ਦਿੱਤਾ ਜਿਸ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਇਹ ਝਗੜਾ ਬਾਜ਼ਾਰ ਦੇ ਵਿੱਚ ਦੋ ਪਹੀਆ ਵਾਹਨ ਖੜਾ ਕਰਨ ਨੂੰ ਲੈ ਕੇ ਹੋਇਆ ਸੀ ਇਸ ਦੌਰਾਨ ਇਹਨਾਂ ਵਿਅਕਤੀਆਂ ਵੱਲੋਂ ਉਕਤ ਵਿਅਕਤੀਆਂ ਦੀ ਕੁੱਟਮਾਰ ਕੀਤੀ। ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਮਾਮਲੇ ਦੀ ਪੜਤਾਲ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।