ਪਟਿਆਲਾ: ਰਿਪੂਦਮਨ ਕਾਲਜ ਵਿਖੇ ਬਲਾਤਕਾਰ ਕਰਨ ਵਾਲਾ ਇੱਕ ਹੋਰ ਮੁਲਜ਼ਮ ਪੁਲਿਸ ਨੇ ਕੀਤਾ ਕਾਬੂ ,ਪੁਲਿਸ ਲਾਈਨ ਵਿਖੇ ਐਸਪੀ ਸਿਟੀ ਨੇ ਦਿੱਤੀ ਜਾਣਕਾਰੀ
ਨਾਭਾ ਦੇ ਰਿਪੁਦਮਨ ਕਾਲਜ ਵਿਖੇ ਤਿੰਨ ਵਿਅਕਤੀਆਂ ਵੱਲੋਂ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਸੀ ਅਤੇ ਅੱਜ ਇੱਕ ਵਿਅਕਤੀ ਹੋਰ ਕਾਬੂ ਕੀਤਾ ਗਿਆ ਹੈ। ਐਸਪੀ ਸਿਟੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਇਹਨਾਂ ਵਿਅਕਤੀਆਂ ਤੋਂ ਗਹਿਰਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।