ਪਟਿਆਲਾ: ਪਿੰਡ ਜਾਹਲਾਂ ਵਿੱਚ ਬਜ਼ੁਰਗ ਔਰਤ ਨੂੰ ਜੀਪ ਨੇ ਮਾਰੀ ਟੱਕਰ ,ਹੋਈ ਮੌਤ। ਪੁਲਿਸ ਵੱਲੋਂ ਜੀਪ ਚਾਲਕ ਦੇ ਖਿਲਾਫ ਕੇਸ ਦਰਜ ।
ਪਿੰਡ ਜਾਹਲਾਂ ਨਿਵਾਸੀ ਗੁਰਸੇਵਕ ਸਿੰਘ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਹ ਪਿਛਲੇ ਦਿਨੀ ਆਪਣੀ ਦਾਦੀ ਦੇ ਨਾਲ ਪਿੰਡ ਦੇ ਵਿੱਚ ਪੈਦਲ ਤੁਰਿਆ ਜਾ ਰਿਹਾ ਸੀ ਤੇ ਇੱਕ ਨਾ ਮਾਲੂਮ ਤੇਜ਼ ਰਫਤਾਰ ਜੀਪ ਨੇ ਉਸ ਦੀ ਦਾਦੀ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਉਸਦੀ ਦਾਦੀ ਦੀ ਮੌਕੇ ਤੇ ਹੀ ਮੌਤ ਹੋ ਗਈ ।ਜਿਸ ਮਗਰੋਂ ਥਾਣਾ ਪਸਿਆਣਾ ਦੇ ਵਿੱਚ ਅਣਪਛਾਤੇ ਜੀਪ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।