ਆਪਣੇ ਦਾਸ ਦੇ ਸਿਰ ਮਿਹਰ ਭਰਿਆ ਹੱਥ ਰੱਖਣ ਲਈ ਦਸ਼ਮੇਸ਼ ਪਿਤਾ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿਰ ਝੁਕਾ ਕੇ ਸ਼ੁਕਰਾਨਾ ਕਰਦਾ ਹਾਂ। ਪੰਥ ਤੇ ਪੰਜਾਬ ਵਿਰੋਧੀ ਤਾਕਤਾਂ ਕਦੇ ਵੀ ਅਕਾਲੀਆਂ ਨੂੰ ਝੁਕਾ ਨਹੀਂ ਸਕਦੀਆਂ, ਨਾ ਤਾਂ ਮੇਰੇ ਪਿਤਾ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਕਦੇ ਝੁਕੇ ਸਨ ਤੇ ਨਾ ਹੀ ਮੈਂ ਕਦੇ ਝੁਕਾਂਗਾ। ਸ਼੍ਰੋਮਣੀ ਅਕਾਲੀ ਦਲ ਇਹਨਾਂ ਤਾਕਤਾਂ ਨੂੰ ਕਦੇ ਵੀ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ’ਤੇ ਹਮਲਾ ਕਰਨ ਨਹੀਂ ਦੇਵੇਗਾ। ਸੁਖਬੀਰ ਸਿੰਘ ਬਾਦਲ