ਫਿਲੌਰ: ਥਾਣਾ ਗੁਰਾਇਆ ਦੀ ਪੁਲਿਸ ਨੇ ਢਲੇਵਾਲ ਨਾਕੇਬੰਦੀ ਦੌਰਾਨ ਇੱਕ ਲੁਟੇਰੇ ਨੂੰ ਦੋ ਮੋਟਰਸਾਈਕਲ ਅਤੇ 6 ਲੁੱਟ ਕੀਤੇ ਮੋਬਾਇਲ ਸਣੇ ਕੀਤਾ ਗ੍ਰਫਤਾਰ
ਪ੍ਰੈਸ ਵਾਰਤਾ ਕਰਦੇ ਆਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਇੱਕ ਲੁਟੇਰੇ ਨੂੰ ਗ੍ਰਿਫਤਾਰ ਕੀਤਾ ਹੈ। ਤੇ ਉਸ ਦੇ ਕੋਲੋਂ ਚੋਰੀ ਕੀਤੇ ਹੋਏ ਦੋ ਮੋਟਰਸਾਈਕਲ ਅਤੇ ਲੁੱਟ ਕੀਤੇ ਹੋਏ ਛੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਆਰੋਪੀ ਦੀ ਪਹਿਚਾਣ ਅਸ਼ੋਕ ਵਜੋਂ ਹੋਈ ਹੈ। ਇਸ ਵੱਲੋਂ ਕਬੂਲ ਕੀਤਾ ਗਿਆ ਹੈ ਕਿ ਇਸਨੇ ਜਿਹੜੇ ਦੋ ਮੋਟਰਸਾਈਕਲ ਚੋਰੀ ਕੀਤੇ ਹਨ ਇਹ ਫਗਵਾੜੇ ਤੋਂ ਕੀਤੇ ਹਨ। ਤੇ ਦਿਹਾਤੀ ਦੇ ਵੱਖ-ਵੱਖ ਇਲਾਕਿਆਂ ਤੋਂ ਮੋਬਾਈਲ ਫੋਨ ਨੂੰ ਲੁੱਟੇ ਸਨ।