ਬਠਿੰਡਾ: ਵਿਦਿਆਰਥੀਆਂ ਨੂੰ ਸਫ਼ਾਈ ਪ੍ਰਤੀ ਕੀਤਾ ਜਾਗਰੂਕ, ਕੱਢੀ ਗਈ ਜਾਗਰੂਕਤਾ ਰੈਲੀ
ਬਠਿੰਡਾ ਦੇ ਲਿਟਲ ਫਲਾਵਰ ਸਕੂਲ ਵਿੱਚ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਹੋਇਆ। ਨਗਰ ਨਿਗਮ ਵੱਲੋਂ ਵਿਦਿਆਰਥੀਆਂ ਨੂੰ ਗਿੱਲੇ-ਸੁੱਕੇ ਕੂੜੇ ਦੀ ਵੰਡ ਅਤੇ ਪਲਾਸਟਿਕ ਦੀ ਵਰਤੋਂ ਘਟਾਉਣ ਬਾਰੇ ਦੱਸਿਆ ਗਿਆ। ਇਸ ਮੌਕੇ ਬੱਚਿਆਂ ਨੇ ਸਵੱਛਤਾ ਸਹੁੰ ਚੁੱਕੀ ਅਤੇ ਜਾਗਰੂਕਤਾ ਰੈਲੀ ਵੀ ਕੱਢੀ।