ਲੁਧਿਆਣਾ ਪੂਰਬੀ: ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਹੱਲ ਲਈ ਵੱਖ-ਵੱਖ ਜਥੇਬੰਦੀਆਂ ਨੇ ਫਿਰੋਜ਼ਪੁਰ ਰੋਡ 'ਤੇ ਦਿੱਤਾ ਧਰਨਾ
ਲੁਧਿਆਣਾ ਦੇ ਬੁੱਢੇ ਨਾਲੇ ਦੇ ਸਬੰਧ ਚ ਵੱਖ-ਵੱਖ ਜਥੇਬੰਦੀਆਂ ਨੇ ਫਿਰੋਜ਼ਪੁਰ ਰੋਡ ਤੇ ਵੇਰਕਾ ਮਿਲਕ ਪਲਾਂਟ ਚੌਂਕ ਤੇ ਮੋਰਚਾ ਲਗਾਇਆ ਜਿਸ ਵਿੱਚ ਉਹਨਾਂ ਕਿਹਾ ਕਿ ਕਾਲੇ ਪਾਣੀ ਨੂੰ ਲੈ ਕੇ ਇਹ ਰੋਸ਼ ਜਤਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਬੁੱਢੇ ਨਾਲੇ ਦਾ ਗੰਦਾ ਪਾਣੀ ਸਤਲੁਜ ਦਰਿਆ ਵਿੱਚ ਪੈ ਰਿਹਾ ਹੈ ਜਿਸ ਨਾਲ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਇਸ ਦੌਰਾਨ ਉਹਨਾਂ ਕਿਹਾ ਕਿ 15 ਸਤੰਬਰ ਨੂੰ ਪੱਕਾ ਬੰਨ ਵੀ ਲਗਾਇਆ ਜਾਏਗਾ।