ਰਾਮਪੁਰਾ ਫੂਲ: ਤੁੰਗਵਾਲੀ: ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਨਜਾਇਜ਼ ਕਬਜ਼ੇ ਹਟਾ ਕੇ ਖੁਲ੍ਹਵਾਇਆ ਰਸਤਾ
ਪਿੰਡ ਤੁੰਗਵਾਲੀ ਤੋਂ ਗੁਲਾਬਗੜ੍ਹ ਜਾਣ ਵਾਲਾ ਰਸਤਾ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ। ਸਰਪੰਚ ਜੋਗਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਪਿੰਡ ਦੀ ਚੋਟੀਆਂ ਪੱਤੀ ਦੇ ਸਹਿਯੋਗ ਨਾਲ ਮਿਣਤੀ ਕਰਵਾ ਕੇ ਰਸਤਾ ਸਾਫ਼ ਕੀਤਾ ਗਿਆ ਅਤੇ ਮਿੱਟੀ ਪਾਉਣ ਦਾ ਕੰਮ ਪੂਰਾ ਕੀਤਾ ਗਿਆ।