ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਵਿਖੇ 'ਪੰਜਾਬ ਬਚਾਓ' ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ 'ਤੇ ਜ਼ਬਰਦਸਤ ਹਮਲਾ ਬੋਲਿਆ।
ਉਨ੍ਹਾਂ ਨੇ ਪੰਜਾਬ ਵਿੱਚ ਚੱਲ ਰਹੇ ਇੱਕ ਅਨੋਖੇ 'G-PAY', ਜਾਣੀਂਕਿ 'ਆਪ' ਦੇ ਗੁਰਪ੍ਰੀਤ ਪੇਅ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਹਵਾਲਾ ਦਿੰਦਿਆਂ ਸਿੱਧਾ ਨਿਸ਼ਾਨਾ ਸਾਧਿਆ; ਜਿਸ ਉੱਪਰ ਦੋਸ਼ ਹਨ ਕਿ ਉਨ੍ਹਾਂ ਨੇ ਇੱਕ ਬਲਾਤਕਾਰੀ ਨੂੰ 'ਕਲੀਨ ਚਿੱਟ' ਦਿਵਾਉਣ ਅਤੇ ਦੇਸ਼ ਤੋਂ ਬਾਹਰ ਭੇਜਣ ਵਿੱਚ ਮਦਦ ਕਰਨ ਬਦਲੇ 5 ਉਨ੍ਹਾਂ ਤੋਂ ਕਰੋੜ ਰੁਪਏ ਦੀ ਰਿਸ਼ਵਤ ਲਈ ਸੀ।
ਇਸ ਮੁੱਦੇ ਸਬੰਧੀ ਰੋਹ ਭਰੇ ਪੋਸਟਰ ਪੂਰੇ ਪੰਜਾਬ ਵਿੱਚ, ਖਾਸ ਕਰਕੇ ਐਸ.ਏ.ਐਸ. ਨਗਰ (ਮੋਹਾਲੀ), ਲੁਧਿਆਣਾ, ਪਟਿਆਲਾ, ਫਿਰੋਜ਼ਪੁਰ, ਕੋਟਕਪੂਰਾ, ਮੋਗਾ ਅਤੇ ਪਠਾਨਕੋਟ ਦੇ ਵੱਖ-ਵੱਖ ਇਲਾਕਿਆਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਬਾਜ਼ਾਰਾਂ ਦੇ ਪ੍ਰਮੁੱਖ ਸਥਾਨਾਂ 'ਤੇ ਦੇਖੇ ਗਏ।