ਮੁਕਤਸਰ: ਬਠਿੰਡਾ ਰੋਡ ਸਥਿਤ ਪੁਲਿਸ ਲਾਈਨ ਵਿਖੇ ਮੀਟਿੰਗ ਦੌਰਾਨ ਐਸਐਸਪੀ ਵੱਲੋਂ ਨਸ਼ੇ ਦੇ ਖ਼ਾਤਮੇ ਲਈ ਸਖ਼ਤ ਰਣਨੀਤੀ ਬਣਾਉਣ ਦੇ ਨਿਰਦੇਸ਼
ਸ਼੍ਰੀ ਮੁਕਤਸਰ ਸਾਹਿਬ ਵਿਖੇ ਐਸਐਸਪੀ ਡਾਕਟਰ ਅਖਿਲ ਚੌਧਰੀ ਵੱਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਸਖਤ ਰਣਨੀਤੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਐਸਐਸਪੀ ਪੁਲਿਸ ਲਾਈਨ ਵਿਖੇ ਗਜਟਡ ਅਫਸਰ, ਮੁੱਖ ਥਾਣਾ ਅਫਸਰ, ਚੌਂਕੀ ਇੰਚਾਰਜ ਅਤੇ ਯੂਨਿਟ ਇੰਚਾਰਜਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਹ ਜਾਣਕਾਰੀ ਪੁਲਿਸ ਵਿਭਾਗ ਵੱਲੋਂ ਦੁਪਹਿਰ 3 ਵਜ਼ੇ ਜਾਰੀ ਪ੍ਰੈਸ ਨੋਟ ਵਿੱਚ ਦਿੱਤੀ ਗਈ।