ਮੋਰਿੰਡਾ: ਲੁਠੇੜੀ: ਪੁਲਿਸ ਚੌਕੀ ਦੇ ਨੇੜੇ ਚੋਰਾਂ ਦਾ ਕਹਿਰ, ਕਿਸਾਨ ਦੀਆਂ 4 ਮੱਝਾਂ ਤੇ 2 ਕੱਟਰੂ ਚੋਰੀ
ਪਿੰਡ ਲੁਠੇੜੀ ਵਿੱਚ ਪੁਲਿਸ ਚੌਕੀ ਦੇ ਨੇੜਿਓਂ ਚੋਰਾਂ ਨੇ ਕਿਸਾਨ ਜਗਦੀਪ ਸਿੰਘ ਦੇ 6 ਪਸ਼ੂ ਚੋਰੀ ਕਰ ਲਏ, ਜਿਸ ਨਾਲ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਲਾਕੇ ਵਿੱਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਲੋਕ ਪ੍ਰੇਸ਼ਾਨ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।