ਲੁਧਿਆਣਾ ਪੂਰਬੀ: ਲੁਧਿਆਣਾ: ਸਕੂਲ ਬੱਸ ਨੇ ਸਾਈਕਲ ਸਵਾਰ ਬੱਚੀ ਨੂੰ ਕੁਚਲਿਆ, ਹਾਲਤ ਨਾਜ਼ੁਕ
ਲੁਧਿਆਣਾ ਵਿੱਚ ਬੀਸੀਐਮ ਸਕੂਲ ਦੀ ਬੱਸ ਨੇ ਛੇਵੀਂ ਜਮਾਤ ਦੀ ਵਿਦਿਆਰਥਣ ਨੂੰ ਟੱਕਰ ਮਾਰ ਦਿੱਤੀ। ਹਾਦਸਾ 6 ਅਕਤੂਬਰ ਨੂੰ ਵਾਪਰਿਆ ਜਦੋਂ ਬੱਚੀ ਸਕੂਲ ਤੋਂ ਘਰ ਪਰਤ ਰਹੀ ਸੀ। ਸੀਸੀਟੀਵੀ ਵਿੱਚ ਸਾਫ਼ ਦਿਖ ਰਿਹਾ ਹੈ ਕਿ ਬੱਚੀ ਬੱਸ ਦੇ ਪਹੀਆਂ ਹੇਠਾਂ ਆ ਗਈ। ਫਿਲਹਾਲ ਬੱਚੀ ਰਘੂਨਾਥ ਹਸਪਤਾਲ ਵਿੱਚ ਦਾਖਲ ਹੈ ਅਤੇ ਹਾਲਤ ਨਾਜ਼ੁਕ ਹੈ।