ਗੁਰੂ ਹਰਸਹਾਏ: ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਗੁਰੂ ਘਰ ਅੰਦਰੋਂ ਵੱਖ-ਵੱਖ ਜਥੇਬੰਦੀਆਂ ਨੇ ਲਾਹੇ ਟੱਲ ਤੇ ਚੁੱਕੇ ਚਿਰਾਗ ਕਿਵੇਂ ਬਣੀ ਸਹਿਮਤੀ ਦੇਖੋ ਪੂਰੀ ਰਿਪੋਰਟ
ਗੁਰੂਹਰਸਹਾਏ ਵਿਖੇ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਦੇ ਬਾਵਜੂਦ ਟੱਲ ਵੀ ਲਾਏ ਗਏ ਹਨ ਤੇ ਚਿਰਾਗ ਵੀ ਕੀਤੇ ਜਾਂਦੇ ਹਨ । ਇਸ ਸਬੰਧੀ ਮਾਮਲਾ ਉਸ ਵੇਲੇ ਭਖ ਗਿਆ ਜਦੋਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪੁੱਜੇ । ਸਿੱਖ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਇੱਕ ਸ਼ਿਕਾਇਤ ਪੱਤਰ ਵੀ ਦਿੱਤਾ ਗਿਆ ਸੀ ।