ਬਠਿੰਡਾ: ਕਲਾਸ ਫੋਰ ਗੋਰਮਿੰਟ ਇੰਪਲਾਈਜ ਯੂਨੀਅਨ ਵੱਲੋਂ ਮੀਟਿੰਗ, ਦੀਪਕ ਕੁਮਾਰ ਨਵੇਂ ਮੀਤ ਪ੍ਰਧਾਨ ਬਣੇ
ਬਠਿੰਡਾ ਵਿਖੇ ਕਲਾਸ ਫੋਰ ਗੋਰਮਿੰਟ ਇੰਪਲਾਈਜ ਯੂਨੀਅਨ ਦੀ ਮੀਟਿੰਗ ਗੁਰਤੇਜ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਦੀਪਕ ਕੁਮਾਰ ਨੂੰ ਡੀਸੀ ਦਫ਼ਤਰ ਸਬ-ਕਮੇਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਯੂਨੀਅਨ ਵੱਲੋਂ ਹੜਤਾਲ ਅਤੇ ਰੋਸ ਰੈਲੀ ਵਿੱਚ ਵੀ ਹਿੱਸਾ ਲਿਆ ਗਿਆ।