ਪਟਿਆਲਾ: ਪਿੰਡ ਰੱਖੜਾ ਨੇੜੇ ਮੋਟਰਸਾਈਕਲ ਸਵਾਰ ਤੋਂ 230 ਗੋਲੀਆਂ ਨਸ਼ੇ ਦੀਆਂ ਬਰਾਮਦ, ਮਾਮਲਾ ਦਰਜ
ਪਿੰਡ ਰੱਖੜਾ ਦੇ ਨੇੜੇ ਬਖਸ਼ੀ ਵਾਲਾ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਜਦੋਂ ਇੱਕ ਸ਼ੱਕੀ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੇ ਕੋਲੋਂ 230 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਿਸ ਮਗਰੋਂ ਉਕਤ ਵਿਅਕਤੀ ਸੰਜੂ ਵਾਸੀ ਪਿੰਡ ਦੇਧਨਾ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।