ਮੋਰਿੰਡਾ: ਅੱਖਾਂ ਦੇ ਮੁਫਤ ਕੈਂਪ ਵਿੱਚ 295 ਮਰੀਜ਼ਾਂ ਦੀ ਜਾਂਚ, 87 ਦੇ ਹੋਣਗੇ ਆਪਰੇਸ਼ਨ
ਮੋਰਿੰਡਾ ਵਿੱਚ ਯੂਥ ਵੈਲਫੇਅਰ ਕਲੱਬ ਵੱਲੋਂ ਲਗਾਏ ਗਏ 41ਵੇਂ ਅੱਖਾਂ ਦੇ ਮੁਫਤ ਕੈਂਪ ਵਿੱਚ 295 ਮਰੀਜ਼ਾਂ ਦੀ ਜਾਂਚ ਕੀਤੀ ਗਈ। ਚੁਣੇ ਗਏ 87 ਮਰੀਜ਼ਾਂ ਦੇ ਆਪਰੇਸ਼ਨ ਗਰੇਵਾਲ ਆਈ ਇੰਸਟੀਚਿਊਟ ਵਿਖੇ ਕੀਤੇ ਜਾਣਗੇ। ਇਸ ਮੌਕੇ ਵਿਜੇ ਸ਼ਰਮਾ ਟਿੰਕੂ ਨੇ ਡਾਕਟਰਾਂ ਨੂੰ ਸਨਮਾਨਿਤ ਕੀਤਾ।