ਦੁਧਨ ਸਾਧਾ: 24 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਣ ਤੇ ਜੁਲਕਾ ਪੁਲਿਸ ਨੇ ਇੱਕ ਵਿਅਕਤੀ ਖਿਲਾਫ ਮਾਮਲਾ ਕੀਤਾ ਦਰਜ
ਸਹਾਇਕ ਥਾਣੇਦਾਰ ਨਿਸ਼ਾਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਨੇੜੇ ਚੌਕੀ ਰੋਹੜ ਜਗੀਰ ਕੋਲ ਮੌਜੂਦ ਸੀ। ਇਸ ਦੌਰਾਨ ਬੱਸ ਵਿੱਚੋ ਉਤਰੇ ਵਿਅਕਤੀ ਨੂੰ ਸ਼ੱਕ ਦੇ ਅਧਾਰ ਉਤੇ ਰੋਕ ਕੇ ਚੈੱਕ ਕਰਨ ਉਤੇ 24 ਬੋਤਲਾਂ ਸ਼ਰਾਬ ਰਸੀਲਾ ਸੰਤਰਾ ਪੰਜਾਬ ਦੀਆ ਬਰਾਮਦ ਹੋਈਆ। ਉਕਤ ਵਿਅਕਤੀ ਨੂੰ ਜਮਾਨਤ ਉਤੇ ਰਿਹਾਅ ਕੀਤਾ ਗਿਆ ਹੈ। ਉਸ ਵਿਰੁੱਧ ਦੁਧਨ ਸਾਦਾ ਅਧੀਨ ਪੈਂਦੀ ਜੁਲਕਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ।