ਜਗਰਾਉਂ: ਪਿੰਡ ਬੁਰਜ ਕੁਲਾਰਾ ਵਿੱਚ ਲੋਕਾਂ ਨੂੰ ਮਿਲੇ ਘਰਾਂ ਦੇ ਮਾਲਕੀ ਹੱਕ
ਜਗਰਾਉਂ ਦੇ ਪਿੰਡ ਬੁਰਜ ਕੁਲਾਰਾ ਵਿਖੇ ਵਿਧਾਇਕ ਸਰਬਜੀਤ ਕੌਰ ਨੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਲ ਲਕੀਰ ਅੰਦਰ ਆਉਂਦੇ ਘਰਾਂ ਦੇ ਮਾਲਕਾਂ ਨੂੰ ਮਾਲਕੀ ਹੱਕਾਂ ਦੇ ਦਸਤਾਵੇਜ਼ ਸੌਂਪੇ। ਇਸ ਸਕੀਮ ਨਾਲ ਹੁਣ ਲੋਕਾਂ ਨੂੰ ਆਪਣੀ ਜਾਇਦਾਦ ਦਾ ਕਾਨੂੰਨੀ ਲਾਭ ਮਿਲ ਸਕੇਗਾ।