ਨਵਾਂਸ਼ਹਿਰ: ਪਿੰਡ ਗੜਪਧਾਣਾ ਦੇ ਵਿਅਕਤੀ ਨੂੰ ਵਿਦੇਸ਼ ਭੇਜਣ ਦੇ ਨਾਮ ਤੇ 3 ਲੱਖ ਰੁਪਏ ਦੀ ਮਾਰੀ ਠੱਗੀ, ਦੋ ਵਿਅਕਤੀਆਂ ਖਿਲਾਫ ਔੜ ਪੁਲਿਸ ਨੇ ਕੀਤਾ ਮੁਕਦਮਾ ਦਰਜ
ਥਾਣਾ ਔੜ ਦੇ ਏਐਸਆਈ ਸਿਕੰਦਰ ਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਦੀਪ ਸਿੰਘ ਵਾਸੀ ਗੜਪਧਾਣਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮੇਜਰ ਮੱਟੂ ਵਾਸੀ ਭਰੋ ਜਿਲ੍ਹਾ ਜਲੰਧਰ ਅਤੇ ਗੁਰਬਚਨ ਦਾਸ ਵਾਸੀ ਬਰਸਲ ਜ਼ਿਲਾ ਜਲੰਧਰ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 3 ਲੱਖ ਰੁਪਏ ਦੀ ਠੱਗੀ ਮਾਰੀ ਅਤੇ ਪੈਸੇ ਨਹੀਂ ਮੋੜੇ।ਜਿਸ ਤਹਿਤ ਔੜ ਪੁਲਿਸ ਨੇ ਉਕਤ ਆਰੋਪੀਆਂ ਖਿਲਾਫ ਕੀਤਾ ਮੁਕਦਮਾ ਦਰਜ।