ਸੁਨਾਮ: ਸੁਨਾਮ ਦੇ ਰੇਲਵੇ ਸਟੇਸ਼ਨ ਬੱਸ ਸਟੈਂਡ ਰੋਡ ਤੇ ਦੋ ਸਾਲਾਂ ਵਿੱਚ ਚੌਥੀ ਵਾਰ ਇੱਕ ਕਰਿਆਨਾ ਦੁਕਾਨ ਵਿੱਚ ਹੋਈ ਚੋਰੀ ਚੋਰ ਸੀਸੀਟੀਵੀ ਕੈਮਰੇ ਵਿੱਚ ਕੈਦ
Sunam, Sangrur | Jun 3, 2024 ਸੁਨਾਮ ਦੇ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਰੋਡ ਤੇ ਇੱਕ ਕਰਿਆਨੇ ਦੀ ਦੁਕਾਨ ਵਿੱਚ ਪਿਛਲੇ ਦੋ ਸਾਲਾਂ ਵਿੱਚ ਚੌਥੀ ਵਾਰ ਚੋਰੀ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਦੁਕਾਨਦਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ 15 ਦਿਨਾਂ ਵਿੱਚ ਹੀ ਇਹ ਦੂਸਰੀ ਵਾਰ ਚੋਰੀ ਹੋਈ ਹੈ ਉਹਨਾਂ ਕਿਹਾ ਕਿ ਪੰਜ ਤੋਂ ਛੇ ਲੱਖ ਰੁਪਏ ਦਾ ਹੁਣ ਤੱਕ ਉਹਨਾਂ ਦਾ ਨੁਕਸਾਨ ਹੋ ਚੁੱਕਿਆ ਪਰ ਅਜੇ ਤੱਕ ਕੁਝ ਵੀ ਪੱਲੇ ਨਹੀਂ ਪਿਆ ਉਹਨਾਂ ਕਿਹਾ ਕਿ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ,