ਭਿੱਖੀਵਿੰਡ: ਭਿੱਖੀਵਿੰਡ ਵਿਖੇ ਨਾਜਾਇਜ਼ ਸਬੰਧਾਂ ਦੇ ਚਲਦਿਆਂ ਨੌਜਵਾਨ ਦਾ ਘਰੋਂ ਚੁੱਕ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਦਾਤਰ ਮਾਰ ਕੇ ਕੀਤਾ ਗਿਆ ਕਤਲ
ਭਿੱਖੀਵਿੰਡ ਵਿਖੇ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ 24 ਸਾਲਾ ਨੌਜਵਾਨ ਦਾ ਉਸ ਦੇ ਘਰ ਵਿੱਚੋਂ ਚੁੱਕ ਕੇ ਉਸਦਾ ਦਾਤਰ ਮਾਰ ਕੇ ਕਤਲ ਕਰਕੇ ਲਾਸ਼ ਨੂੰ ਭਿਖੀਵਿੰਡ ਦਾਣਾ ਮੰਡੀ ਦੇ ਸਾਹਮਣੇ ਸੁੱਟ ਦਿੱਤਾ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਦ ਇਸ ਨੌਜਵਾਨ ਦੀ ਲਾਸ਼ ਲੋਕਾਂ ਨੇ ਦਾਣਾ ਮੰਡੀ ਦੇ ਸਾਹਮਣੇ ਪਈ ਵੇਖੀ ਤਾਂ ਉਹਨਾਂ ਵੱਲੋਂ ਤੁਰੰਤ ਥਾਣਾ ਭਿੱਖੀਵਿੰਡ ਪੁਲਿਸ ਨੂੰ ਸੂਚਿਤ ਕੀਤਾ ਗਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਇਸਦੀ ਜਾਂਚ ਕਰ ਰਹੀ ਹੈ।