ਡੀਐਸਪੀ ਬਲਾਚੌਰ ਸ਼ਾਮ ਸੁੰਦਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬੀਤੀ ਰਾਤ ਰਤਨ ਦੀਪ ਸਿੰਘ ਵਾਸੀ ਕਰਨਾਲ ਹਰਿਆਣਾ ਦੀ ਗੋਲੀਆਂ ਮਾਰ ਕੇ ਗੜ੍ਹੀ ਕਾਨੂੰਗੋ ਸੰਤ ਗੁਰਮੇਲ ਸਿੰਘ ਹਸਪਤਾਲ ਦੇ ਸਾਹਮਣੇ ਹੱਤਿਆ ਕਰ ਦਿੱਤੀ ਗਈ। ਅੱਜ ਡਾਕਟਰਾਂ ਦੀ ਟੀਮ ਨੇ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰ ਕਰਨ ਉਪਰੰਤ ਲਾਸ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।