ਨਵਾਂਸ਼ਹਿਰ: SSSB ਗਰੁੱਪ-D ਪ੍ਰੀਖਿਆ: ਪ੍ਰੀਖਿਆ ਕੇਂਦਰਾਂ ਦੇ ਬਾਹਰ ਧਾਰਾ 163 ਲਾਗੂ
25 ਅਕਤੂਬਰ ਨੂੰ ਹੋਣ ਵਾਲੀ SSSB ਗਰੁੱਪ-D ਪ੍ਰੀਖਿਆ ਲਈ ਨਵਾਂਸ਼ਹਿਰ ਵਿੱਚ 17 ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਧਾਰਾ 163 ਲਾਗੂ ਕੀਤੀ ਗਈ ਹੈ। ਲਗਭਗ 6,900 ਉਮੀਦਵਾਰ ਪ੍ਰੀਖਿਆ ਵਿੱਚ ਭਾਗ ਲੈਣਗੇ। ਪ੍ਰੀਖਿਆ ਨੂੰ ਨਕਲ-ਰਹਿਤ ਅਤੇ ਅਮਨ-ਅਮਾਨ ਨਾਲ ਕਰਵਾਉਣ ਲਈ ਪ੍ਰਸ਼ਾਸਨ ਨੇ ਇਹ ਹੁਕਮ ਦਿੱਤੇ ਹਨ।