ਲਹਿਰਾ: ਪੁਲਿਸ ਨੇ ਅੜਕਵਾਸ ਰੋਡ ਤੋਂ 20 ਗ੍ਰਾਮ ਚਿੱਟਾ, ਕੰਪਿਊਟਰ ਕੰਡੇ ਦੇ ਨਾਲ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ
Lehra, Sangrur | Apr 11, 2024 ਲਹਿਰਾ ਗਾਗਾ ਦੀ ਪੁਲਿਸ ਵੱਲੋਂ ਚੋਣਾਂ ਸਬੰਧੀ ਇਲਾਕੇ ਅੰਦਰ ਚੈਕਿੰਗ ਕਰਦਿਆਂ ਅੱਜ ਤਿੰਨ ਵਿਅਕਤੀਆਂ ਨੂੰ 20 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ, ਕੰਡਾ ਅਤੇ ਪੋਲੀਥੀਨ ਦੀਆਂ ਲਿਫਾਫੀਆਂ ਦੇ ਨਾਲ ਕਾਬੂ ਕੀਤਾ ਹੈ। ਲਹਿਰਾ ਗਾਗਾ ਪੁਲਿਸ ਨੇ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।