ਰਾਮਪੁਰਾ ਫੂਲ: ਭੁੱਚੋ ਮੰਡੀ: ਸਿੰਚਾਈ ਲਈ ਨਵੇਂ ਖਾਲਾਂ ਦੀ ਮੰਗ, ਵਿਧਾਇਕ ਜਗਸੀਰ ਸਿੰਘ ਨੇ ਮੰਤਰੀ ਨਾਲ ਕੀਤੀ ਮੁਲਾਕਾਤ
ਹਲਕਾ ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਮੁਲਾਕਾਤ ਕਰਕੇ ਇਲਾਕੇ ਦੇ ਰਹਿੰਦੇ ਨਵੇਂ ਖਾਲਾਂ ਲਈ ਗ੍ਰਾਂਟ ਜਾਰੀ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਕਿਸਾਨਾਂ ਨੂੰ ਸਿੰਚਾਈ ਵਿੱਚ ਰਾਹਤ ਮਿਲ ਸਕੇ।