ਤਰਨਤਾਰਨ: ਹਰੀਕੇ 'ਚ ਬਿਆਸ ਸਤਲੁਜ ਦਰਿਆ ਦੇ ਨਾਲ ਲੱਗਦੇ ਸਭਰਾਂ ਖੇਤਰ ਦੇ ਪਿੰਡ ਘੁੱਲੇ ਵਾਲ ਨੇੜੇ ਅੱਜ ਸਤਲੁਜ ਦਰਿਆ ਵੱਲੋਂ ਧੁੱਸੀ ਬੰਨ੍ਹ ਨੂੰ ਲਗਾਈ ਗਈ ਢਾਹ
ਤਰਨ ਤਾਰਨ ਦੇ ਪਿੰਡ ਘੁੱਲੇ ਵਾਲ ਵਿਖੇ ਸਤਲੁਜ ਦਰਿਆ ਵੱਲੋਂ ਬੀਤੇ ਦਿਨੀਂ ਧੁੱਸੀ ਬੰਨ੍ਹ ਢਾਹ ਲਗਾਈ ਗਈ ਸੀ ਜਿਸ ਨੂੰ ਕਾਰ ਸੇਵਾ ਵਾਲੇ ਬਾਬਿਆਂ ਨੇ ਸੰਗਤਾਂ,ਫੋਜ ਵੱਲੋਂ ਮਿੱਟੀ ਦੇ ਬੋਰੇ ਲਗਾਕੇ ਰੋਕ ਲਿਆ ਸੀ ਅੱਜ ਉਸ ਜਗ੍ਹਾ ਦੇ ਨੇੜੇ ਦਰਿਆ ਵੱਲੋਂ ਮੁੜ ਨਵੀਂ ਜਗ੍ਹਾ ਤੋਂ ਧੁੱਸੀ ਬੰਨ੍ਹ ਨੂੰ ਢਾਹ ਲਾਉਣ ਤੋਂ ਬਾਅਦ ਸੰਗਤਾਂ ਵੱਲੋਂ ਨਿਰੰਤਰ ਕੰਮ ਜਾਰੀ ਹੈ।