ਮਜੀਠਾ: ਸਿੱਖਿਆ ਮੰਤਰੀ ਨੂੰ ਦਿੱਲੀ ਜਾ ਕੇ ਧਰਨੇ ਦੇਣੇ ਤਾਂ ਯਾਦ ਹਨ ਪਰ ਸਕੂਲ ਵਿੱਚ ਬੱਚਿਆਂ ਨੂੰ ਕਿਤਾਬਾਂ ਦੇਣਾ ਚੇਤੇ ਨਹੀਂ - ਮਜੀਠਿਆ ,ਸਾਬਕਾ ਵਿਧਾਇਕ
ਹਲਕਾ ਮਜੀਠਾ ਤੋਂ ਸਾਬਕਾ ਐਮਐਲਏ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਸਿੱਖਿਆ ਮੰਤਰੀ ਦੇ ਉੱਪਰ ਸਾਧਿਆ ਨਿਸ਼ਾਨਾ ਹੈ। ਉਹਨਾਂ ਆਖਿਆ ਕੀ ਹਰ ਵੇਲੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਹੱਕ ’ਚ ਦਿੱਲੀ ਜਾ ਕੇ ਧਰਨੇ ਦੇਣੇ ਤਾਂ ਯਾਦ ਹਨ ਪਰ ਇਹ ਚੇਤੇ ਨਹੀਂ ਕਿ ਪੰਜਾਬ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਨ ਜਿਹਨਾਂ ਨੂੰ ਕਿਤਾਬਾਂ ਦੀ ਲੋੜ ਹੈ ।