ਮੁਕਤਸਰ: ਦਾਣਾ ਮੰਡੀ ਵਿਖੇ ਭਾਜਪਾ ਦੇ ਸੋਨੂ ਕਾਮਲੀ ਬਣੇ ਗੱਲਾਂ ਮਜ਼ਦੂਰ ਯੂਨੀਅਨ ਦੇ ਪ੍ਰਧਾਨ
ਸ਼੍ਰੀ ਮੁਕਤਸਰ ਸਾਹਿਬ ਵਿਖੇ ਕੁਝ ਸਮੇਂ ਪਹਿਲਾਂ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੋਨੂ ਕਾਮਲੀ ਨਵੀਂ ਦਾਣਾ ਮੰਡੀ ਗੱਲਾਂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨਿਯੁਕਤ ਹੋਏ ਹਨ। ਉਨਾਂ ਨੇ ਰਾਜਕੁਮਾਰ ਨਾਮਕ ਵਿਅਕਤੀ ਨੂੰ 35 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਭਾਜਪਾ ਦੇ ਮੰਡਲ ਟੂ ਦੇ ਪ੍ਰਧਾਨ ਹਰੀਸ਼ ਵਾਟਸ ਆਦਿ ਆਗੂਆਂ ਨੇ ਇਸ ਜਿੱਤ ਲਈ ਸੋਨੂ ਕਾਮਲੀ ਨੂੰ ਦਾਣਾ ਮੰਡੀ ਵਿਖੇ ਸ਼ੁਭਕਾਮਨਾਵਾਂ ਦਿੰਦੇ ਹੋਏ ਉਸਦਾ ਸਨਮਾਨ ਕੀਤਾ ।