ਮੁਕਤਸਰ: ਪ੍ਰਬੰਧਕੀ ਕੰਪਲੈਕਸ ਵਿਖੇ ਕਲੈਕਟਰ ਰੇਟ ਨਾ ਵਧਾਉਣ ਦੀ ਮੰਗ ਨੂੰ ਲੈ ਕੇ ਪ੍ਰਾਪਰਟੀ ਡੀਲਰ ਤੇ ਕਾਲੋਨਾਈਜ਼ਰਾਂ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ
ਸ਼੍ਰੀ ਮੁਕਤਸਰ ਸਾਹਿਬ ਵਿਖੇ ਸਮੂਹ ਸ਼ਹਿਰ ਨਿਵਾਸੀ , ਪ੍ਰਾਪਰਟੀ ਡੀਲਰ ਅਤੇ ਕਲੋਨਾਈਜ਼ਰਾ ਵੱਲੋਂ ਅੱਜ ਡੀਸੀ ਰਾਜੇਸ਼ ਤ੍ਰਿਪਾਠੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਕੁਲੈਕਟਰ ਰੇਟ ਵਿੱਚ ਵਾਧਾ ਨਾ ਕੀਤੇ ਜਾਣ ਦੀ ਮੰਗ ਕੀਤੀ ਗਈ।ਪ੍ਰਧਾਨ ਅਸ਼ੋਕ ਚੁੱਘ, ਵਾਈਸ ਪ੍ਰਧਾਨ ਕਰਮਜੀਤ ਸਿੰਘ ਅਨੁਸਾਰ ਪਿਛਲੇ ਸਾਲ ਕਲੈਕਟਰ ਰੇਟ ਵਿੱਚ 50 ਤੋਂ 80 ਫੀਸਦੀ ਵਾਦਾ ਕੀਤਾ ਗਿਆ ਸੀ ਜਦਕਿ ਮੌਜੂਦਾ ਸਮੇਂ ਵਿੱਚ ਪ੍ਰੋਪਰਟੀ ਦਾ ਕਾਰੋਬਾਰ ਕਾਫੀ ਮੰਦਾ ਹੈ।