ਮੁਕਤਸਰ: ਥਾਦੇਵਾਲਾ ਰੋਡ ਤੇ ਜੂਸ ਪੀਣ ਲਈ ਆਏ ਮੋਟਰਸਾਈਕਲ ਸਵਾਰ ਪਿਸਤੋਲ ਦੀ ਨੋਕ ਤੇ 3000 ਹਜਾਰ ਲੁੱਟ ਕੇ ਹੋਏ ਫਰਾਰ
ਥਾਂਦੇਵਾਲਾ ਰੋਡ ਤੇ ਟੈਗੋਰ ਮਾਡਲ ਸਕੂਲ ਦੇ ਕੋਲ ਅੱਜ ਰਾਤ ਕਰੀਬ 10 ਵਜੇ ਰਾਜੂ ਜੂਸ ਬਾਰ ਤੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਰਾਜੂ ਜੂਸ ਵਾਲਾ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਨੇ ਪਹਿਲਾਂ ਉਸ ਕੋਲੋਂ ਜੂਸ ਪੀਤਾ ਤੇ ਬਾਅਦ 'ਚ ਪੈਸੇ ਦੇਣ ਦੇ ਬਹਾਨੇ ਦੁਕਾਨ ਦੇ ਅੰਦਰ ਆਏ ਅਤੇ ਪਿਸਤੋਲ ਦੀ ਨੋਕ ਦੇ ਉਸ ਦੀ ਜੇਬ ਵਿੱਚੋਂ ਕਰੀਬ 3000 ਰੁਪੂ ਲੁੱਟ ਕੇ ਫਰਾਰ ਹੋ ਗਏ। ਇਹ 3000 ਉਸਦੀ ਦਿਨ ਭਰ ਦੀ ਕਮਾਈ ਸੀ।