ਮੁਕਤਸਰ: ਬਠਿੰਡਾ ਰੋਡ 'ਤੇ ਵਿਧਾਇਕ ਕਾਕਾ ਬਰਾੜ ਨੇ ਕਰਵਾਏ ਵਿਕਾਸ ਕਾਰਜ ਸ਼ੁਰੂ, ਕਾਂਗਰਸੀ ਨਗਰ ਕੌਂਸਲ ਪ੍ਰਧਾਨ ਨੂੰ ਵੀ ਕੀਤੀ ਅਪੀਲ
ਮੁਕਤਸਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋ ਵਿਧਾਇਕ ਚੁਣੇ ਗਏ ਜਗਦੀਪ ਸਿੰਘ ਕਾਕਾ ਬਰਾੜ ਨੇ ਅੱਜ਼ ਸ਼ਹਿਰ ਵਿਚ ਵੱਖ ਵੱਖ ਵਿਕਾਸ ਕਾਰਜ ਸ਼ੁਰੂ ਕਰਵਾਏ। ਇਸ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਦੱਸਿਆ ਕਿ ਕੱਚਾ ਥਾਂਦੇਵਾਲਾ ਰੋਡ ਤੇ ਨਵੀਂ ਜਲ ਸਪਲਾਈ ਦੀ ਪਾਇਪ ਅਤੇ ਬਠਿੰਡਾ ਰੋਡ ਬਾਈਪਾਸ ਸਥਿਤ ਗੁਰੂ ਰਾਮਦਾਸ ਨਗਰ ਵਿਖੇ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਵਾਲੀ ਪਾਇਪ ਦਾ ਕੰਮ ਅੱਜ ਸ਼ੁਰੂ ਕਰਵਾਇਆ ਗਿਆ।