ਮੁਕਤਸਰ: ਥਾਂਦੇਵਾਲਾ ਰੋਡ ਤੇ ਜੂਸ ਪੀਣ ਲਈ ਆਏ ਮੋਟਰਸਾਈਕਲ ਸਵਾਰ ਪਿਸਤੋਲ ਦੀ ਨੋਕ ਤੇ 3000 ਲੁੱਟ ਕੇ ਹੋਏ ਫਰਾਰ, ਮੌਕੇ ਤੇ ਪਹੁੰਚੀ ਪੁਲਿਸ
ਸ਼੍ਰੀ ਮੁਕਤਸਰ ਸਾਹਿਬ ਦੇ ਥਾਂਦੇਵਾਲਾ ਰੋਡ ਤੇ ਟੈਗੋਰ ਮਾਡਲ ਸਕੂਲ ਦੇ ਕੋਲ ਰਾਤ ਕਰੀਬ 10 ਵਜੇ ਰਾਜੂ ਜੂਸ ਬਾਰ ਦੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਰਾਜੂ ਜੂਸ ਵਾਲੇ ਨੇ ਦੱਸਿਆ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਨੇ ਉਸ ਕੋਲੋਂ ਜੂਸ ਪੀਤਾ ਤੇ ਬਾਅਦ ਵਿੱਚ ਪਿਸਤੋਲ ਦੀ ਨੋਕ ਤੇ ਉਸਦੀ ਜੇਬ ਵਿੱਚੋਂ ਕਰੀਬ 3000 ਕੱਢ ਕੇ ਫਰਾਰ ਹੋ ਗਏ। ਹੈਲਪਲਾਈਨ ਨੰਬਰ 112 ਤੇ ਫੋਨ ਕਰਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਸੀ।