ਪਟਿਆਲਾ: ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਹਿੰਦੂ ਸੁਰੱਖਿਆ ਸੰਮਤੀ ਵੱਲੋਂ ਸਾਬਕਾ ਹਿੰਦੂ ਨੇਤਾ ਰਮੇਸ਼ ਗੋਇਲ ਨੂੰ ਦਿੱਤੀ ਗਈ ਸ਼ਰਧਾਂਜਲੀ
ਜ਼ਿਕਰ ਯੋਗ ਹੈ ਕਿ ਹਿੰਦੂ ਸੁਰੱਖਿਆ ਸਮਤੀ ਵੱਲੋਂ ਰਮੇਸ਼ ਗੋਇਲ ਪੱਪੂ ਦੀ ਯਾਦ ਵਿੱਚ ਹਰ ਸਾਲ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਂਦਾ ਹੈ। ਇਸ ਨੂੰ ਲੈ ਕੇ ਅੱਜ ਇਹ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ, ਦੱਸਣ ਯੋਗ ਹੈ ਕਿ ਰਮੇਸ਼ ਗੋਇਲ ਵੱਲੋਂ ਕਾਲੀ ਮਾਤਾ ਮੰਦਰ ਦੀ ਪਾਰਕਿੰਗ ਨੂੰ ਲੈ ਕੇ ਆਪਣੀ ਸ਼ਹਾਦਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਮੰਦਰ ਦੇ ਵਿੱਚ ਪਾਰਕਿੰਗ ਬਣਾਈ ਗਈ ਅਤੇ ਰਮੇਸ਼ ਗੋਇਲ ਪੱਪੂ ਦੀ ਯਾਦ ਦੇ ਵਿੱਚ ਬੁੱਤ ਲਗਾਇਆ ਗਿਆ।