ਭਿੱਖੀਵਿੰਡ: ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹੇ ਦੇ ਜਨਰਲ ਸਕੱਤਰ ਗੁਰਮੁਖ ਸਿੰਘ ਨੇ ਭਿਖੀਵਿੰਡ ਵਿਖੇ ਪਾਰਟੀ ਵਰਕਰਾਂ ਦੇ ਨਾਲ ਕੀਤੀ ਮੀਟਿੰਗ
ਭਿਖੀਵਿੰਡ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹੇ ਦੇ ਜਨਰਲ ਸਕੱਤਰ ਗੁਰਮੁਖ ਸਿੰਘ ਨੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਭਾਜਪਾ ਮਹਿਲਾ ਮੋਰਚਾ ਵੱਲੋਂ ਚਲਾਏ ਜਾ ਰਹੇ ਨਾਰੀ ਸ਼ਕਤੀ ਵੰਦਨ ਸਮਾਪਤੀ ਪ੍ਰੋਗਰਾਮ ਤਹਿਤ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਭਾਸ਼ਣ ਸਮੂਹ ਭਿੱਖੀਵਿੰੰਡ ਮਹਿਲਾ ਮੋਰਚਾ ਟੀਮ ਨਾਲ ਬੈਠਕੇ ਸੁਣਿਆ। ਗੁਰਮੁਖ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਪਿਛਲੇ 10 ਸਾਲਾਂ ਵਿੱਚ ਔਰਤਾਂ ਦੇ ਸਸ਼ਕਤੀਕਰਨ ਕਰਨ ਲਈ ਕਾਫੀ ਕੰਮ ਕੀਤੇ ਗਏ ਹਨ ਅਤੇ ਸਾਡੀ ਔਰਤਾਂ ਇਨ੍ਹਾਂ ਕੰਮਾਂ ਲਈ ਮੋਦੀ ਜੀ ਦਾ ਧੰਨਵਾਦ ਉਨ੍ਹਾਂ ਨੂੰ ਮੁੜ ਤੋਂ ਪ੍ਰਧਾਨ ਮੰਤਰੀ ਬਣਾਕੇ ਕਰਨਗੀਆਂ।