ਭਿੱਖੀਵਿੰਡ: ਬੜੀ ਦੁੱਖ ਵਾਲੀ ਗੱਲ ਹੈ ਪੰਜਾਬ ਦੇ ਬਜਟ ਵਿੱਚ ਕੈਰੋ ਯੂਨੀਵਰਸਿਟੀ ਦੀ ਉਸਾਰੀ ਲਈ ਪੈਸਾ ਨਹੀਂ ਰੱਖੀਆ ਗਿਆ - ਸਾਬਕਾ ਵਿਧਾਇਕ ਹਰਮਿੰਦਰ ਸਿੰਘ
ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਨੇ ਅੱਜ ਪੰਜਾਬ ਸਰਕਾਰ 'ਤੇ ਤੰਜ ਕਸਦੇ ਹੋਏ ਹ ਕਿਹਾ ਕਿ ਬੜਾ ਦੁੱਖ ਅਤੇ ਅਫ਼ਸੋਸ ਹੈ ਕਿ ਪੰਜਾਬ ਦੇ ਬਜਟ ਵਿੱਚ ਤਰਨ ਤਾਰਨ ਜਿਲੇ ਦੇ ਪਿੰਡ ਕੈਰੋ ਵਿਖੇ ਬਣ ਰਹੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਦੀ ਉਸਾਰੀ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਗਿਆ। ਉਨ੍ਹਾਂ ਨੇ ਕਿਹਾ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਪਟਿਆਲ਼ਾ ਵਾਸਤੇ ਜੇ 34 ਕਰੋੜ ਰੱਖਿਆ ਜਾ ਸਕਦਾ ਹੈ ਤਾਂ ਕੈਰੋ ਯੂਨੀਵਰਸਟੀ ਵਾਸਤੇ ਕਿਉਂ ਨਹੀ ? ਇਹ ਦੋਨੋ ਯੂਨੀਵਰਸਿਟੀਆਂ ਇਕੋ ਸਮੇਂ ਸ਼ੁਰੂ ਹੋਈਆ ਸਨ। ਕਿਸੇ ਨੇ ਇਸ ਵਾਸਤੇ ਵਕਾਲਤ ਹੀ ਨਹੀਂ ਕੀਤੀ ।