ਭਿੱਖੀਵਿੰਡ: ਪਹੂਵਿੰਡ ਰੋਡ 'ਤੇ 2 ਧੜਿਆਂ 'ਚ ਹੋਈ ਲੜਾਈ ਦੀ ਘਟਨਾ ਸੀਸੀਟੀਵੀ ਕੈਮਰੇ 'ਚ ਹੋਈ ਕੈਦ, ਘਟਨਾ 'ਚ ਇੱਕ ਵਿਅਕਤੀ ਹੋਇਆ ਜ਼ਖਮੀ
ਪਹੂਵਿੰਡ ਰੋਡ 'ਤੇ ਦੋ ਧੜਿਆਂ ਵਿੱਚ ਆਪਸ ਲੜਾਈ ਹੋਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ ਅਤੇ ਜ਼ਖਮੀ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਲੜਾਈ ਦੀ ਇਹ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਘਟਨਾ ਨੂੰ ਅੰਜ਼ਾਮ ਦੇਣ ਆਏ ਨੌਜਵਾਨਾਂ ਕੋਲ ਮਾਰੂ ਹਥਿਆਰ ਸਨ ਅਤੇ ਇਹ ਨੌਜਵਾਨ ਰੌਲਾ ਪੈਨਦਾ ਵੇਖ ਮੌਕੇ ਤੋਂ ਫਰਾਰ ਹੋ ਗਏ।