ਮਲੋਟ: ਪਿੰਡ ਖਾਨੇ ਕੀ ਢਾਬ ਦੇ ਇੱਕ ਕਿਸਾਨ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਝੋਨੇ ਦੀ ਖਰਾਬ ਹੋਈ ਫਸਲ ਤੋਂ ਪਰੇਸ਼ਾਨ ਸੀ ਕਿਸਾਨ
Malout, Muktsar | Jul 28, 2024 ਮਲੋਟ ਵਿਧਾਨ ਸਭਾ ਹਲਕੇ ਦੇ ਪਿੰਡ ਖਾਨੇ ਢਾਬ ਦੇ ਇੱਕ ਕਿਸਾਨ ਨੇ ਫ਼ਸਲ ਖ਼ਰਾਬ ਹੋਣ ਦੀ ਸਮੱਸਿਆ ਤੋਂ ਤੰਗ ਆ ਕੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ (35) ਵਾਸੀ ਖਾਨੇ ਦੀ ਢਾਬ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਨੇ ਆਪਣੀ ਢਾਈ ਏਕੜ ਜ਼ਮੀਨ ਤੋਂ ਇਲਾਵਾ ਠੇਕੇ 'ਤੇ ਜ਼ਮੀਨ ਵੀ ਲੈ ਕੇ ਝੋਨੇ ਦੀ ਫ਼ਸਲ ਬੀਜੀ ਸੀ ਪਰ ਫ਼ਸਲ ਖ਼ਰਾਬ ਹੋਣ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ |