ਮਲੋਟ: ਕੈਮਿਸਟ ਐਸੋਸੀਏਸ਼ਨ ਮਲੋਟ ਤਹਿਸੀਲ ਦੀ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਹੋਈ ਅਹਿਮ ਮੀਟਿੰਗ
Malout, Muktsar | Jul 28, 2024 ਕੈਮਿਸਟ ਐਸੋ.ਮਲੋਟ ਤਹਿਸੀਲ ਦੀ ਅਹਿਮ ਮੀਟਿੰਗ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਹੋਈ। ਜਿਸ ਵਿਚ ਕੈਮਿਸਟ ਐਸੋ.ਪੰਜਾਬ ਦੇ ਪ੍ਰਧਾਨ ਅਸ਼ੋਕ ਗੋਇਲ , ਸੰਗਰੂਰ ਦੇ ਜ਼ਿਲਾ ਪ੍ਰਧਾਨ ਪ੍ਰੇਮ ਗਰਗ, ਕਿਰਪਾ ਸ਼ੰਕਰ ਸੈਕਟਰੀ ਬਠਿੰਡਾ , ਪ੍ਰਵੀਨ ਗਰਗ ਪ੍ਰਧਾਨ ਬਠਿੰਡਾ ਹੋਲਸੇਲ, ਹਰੀਓਮ ਗਰਗ ਮੌੜ ਜਨਰਲ ਸੈਕਟਰੀ, ਰਕੇਸ਼ ਗੋਇਲ ਬਰਨਾਲਾ ਸੈਕਟਰੀ ,ਸੰਦੀਪ ਕੁਮਾਰ ਸਮਾਨਾ ਜਨਰਲ ਸੈਕਟਰੀ ਸਮੇਤ ਪੰਜਾਬ ਦੇ ਵੱਖ ਵੱਖ ਜ਼ਿਲਿਆ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।