ਮੁਕਤਸਰ: ਪੁਲਿਸ ਨੇ ਕਾਰ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਕਾਬੂ ਤੇ ਪੰਜ ਕਾਰਾਂ ਹੋਈਆਂ ਬਰਾਮਦ -ਤੁਸ਼ਾਰ ਗੁਪਤਾ, ਐੱਸ,ਐੱਸ,ਪੀ
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਚੋਰ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਪੰਜ ਚੋਰੀ ਦੀਆਂ ਕਾਰਾਂ ਬਰਾਮਦ ਕੀਤੀਆਂ ਨੇ। ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਦੋਸ਼ੀਆਂ ਨੇ ਕਬੂਲ ਕੀਤਾ ਕਿ ਉਹਨਾਂ ਨੇ ਅਲੱਗ ਅਲੱਗ ਜ਼ਿਲਿਆਂ ਵਿੱਚੋਂ 26 ਕਾਰਾਂ ਚੋਰੀ ਕਰਕੇ ਉਹਨਾਂ ਦੇ ਪਾਰਟਸ ਵੇਚੇ ਨੇ ਜਿਨਾਂ ਵਿੱਚੋਂ ਤਿੰਨ ਕਾਰਾਂ ਸਾਬਤ ਅਤੇ ਦੋ ਕਾਰਾਂ ਦੇ ਪਾਰਟਸ ਬਰਾਮਦ ਹੋਏ ਨੇ.