ਮੁਕਤਸਰ: 20 ਅਗਸਤ ਤੋਂ ਬਾਅਦ 18 ਸਾਲ ਤੋਂ ਘੱਟ ਉਮਰ ਦੇ ਵਾਹਨ ਚਾਲਕਾਂ 'ਤੇ ਹੋਵੇਗੀ ਕਾਰਵਾਈ :ਗੁਰਜੰਟ ਜਟਾਣਾਂ, ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸਕੂਲ
ਸ਼੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਚੌਂਕ ਵਿਖੇ ਟ੍ਰੈਫਿਕ ਪੁਲਿਸ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਇਕ ਕੈਂਪ ਲਗਾਇਆ ਗਿਆ। ਟ੍ਰੈਫਿਕ ਐਜੂਕੇਸ਼ਨ ਸਕੂਲ ਦੇ ਇੰਚਾਰਜ ਗੁਰਜੰਟ ਜਟਾਣਾ ਨੇ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਵਹੀਕਲ ਚਾਲਕਾਂ ਦੇ ਖਿਲਾਫ 20 ਅਗਸਤ ਤੋਂ ਬਾਦ ਸਖ਼ਤ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਉਸੇ ਪ੍ਰਤੀ ਅੱਜ ਜਾਗਰੂਕ ਕੀਤਾ ਗਿਆ ।