ਬਾਘਾ ਪੁਰਾਣਾ: ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਬਾਲ ਸੁਰੱਖਿਆ ਅਫ਼ਸਰ ਨੇ ਐੱਮਜੀ ਕਾਨਵੈਂਟ ਸਕੂਲ ਹਿੰਮਤਪੁਰਾ ਵਿਖੇ ਬੱਸਾਂ ਦੀ ਚੈਕਿੰਗ ਕੀਤੀ, 4 ਦੇ ਕੱਟੇ ਚਲਾਨ
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਨੇ ਐੱਮਜੀ ਕਾਨਵੈਂਟ ਸਕੂਲ ਹਿੰਮਤਪੁਰਾ ਵਿਖੇ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਸਮੇਂ ਸਕੂਲੀ ਬੱਸਾਂ ਵਿੱਚ ਸੀਸੀਟੀਵੀ ਕੈਮਰੇ, ਫੱਸਟ ਏਡ ਬਾਕਸ ਸਮੇਤ ਕਈ ਕਮੀਆਂ ਮਿਲੀਆਂ ਜਿਸ ਤੋਂ ਬਾਅਦ ਚਾਰ ਬੱਸਾਂ ਦੇ ਚਲਾਨ ਵੀ ਕੱਟੇ ਗਏ।