ਮੁਕੇਰੀਆਂ: ਸੀਐਚਸੀ ਹਾਜੀਪੁਰ ਵਿਖੇ ਲੱਗੀ ਅੱਖਾਂ ਦੀ ਜਾਂਚ ਲਈ ਨਵੀਂ ਮਸ਼ੀਨ
ਹਾਜੀਪੁਰ ਦੇ ਸੀਐਚਸੀ ਹਸਪਤਾਲ ਵਿੱਚ ਅੱਖਾਂ ਦੀ ਜਾਂਚ ਲਈ ਨਵੀਂ ਆਟੋ ਰਿਫਲੈਕਟੋਮੀਟਰ ਮਸ਼ੀਨ ਲਗਾਈ ਗਈ ਹੈ। ਐਸਐਮਓ ਡਾਕਟਰ ਰਵਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਮਰੀਜ਼ਾਂ ਦੀ ਸਹੂਲਤ ਲਈ ਇਹ ਨਵੀਂ ਮਸ਼ੀਨ ਹਸਪਤਾਲ ਵਿੱਚ ਉਪਲਬਧ ਕਰਵਾਈ ਗਈ ਹੈ।