ਅੰਮ੍ਰਿਤਸਰ 2: ਸੇਦੋਲੇਲ ਪਿੰਡ ਦੀ ਸਰਪੰਚ ਤੋਂ ਵਾਲੀਆਂ ਝਪਟਣ ਵਾਲੇ ਕਾਬੂ, ਸੁਨਿਆਰਾ ਵੀ ਗ੍ਰਿਫ਼ਤਾਰ
ਥਾਣਾ ਤਰਸਿੱਕਾ ਅਧੀਨ ਪਿੰਡ ਸੇਦੋਲੇਲ ਵਿੱਚ ਸਰਪੰਚ ਅਮਰਜੀਤ ਕੌਰ ਤੋਂ ਸੋਨੇ ਦੀਆਂ ਵਾਲੀਆਂ ਝਪਟਣ ਵਾਲੇ 2 ਮੁਲਜ਼ਮਾਂ ਅਤੇ ਇੱਕ ਸੁਨਿਆਰੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਸੋਨਾ ਅਤੇ ਵਾਰਦਾਤ ਵਿੱਚ ਵਰਤਿਆ ਪਲਸਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।