ਜਲੰਧਰ 2: ਪਿੰਡ ਕੁਰਾਲੀ ਵਿਖੇ ਹਾਈਵੇ ਵਾਲੇ ਠੇਕੇਦਾਰਾਂ ਦੇ ਵੱਲੋਂ ਇੱਕ ਜ਼ਮੀਨ 'ਤੇ ਬਣੇ ਫਾਰਮ ਹਾਊਸ ਨੂੰ ਢਾਹੁਣ ਨੂੰ ਲੈ ਕੇ ਹੋਇਆ ਵਿਵਾਦ
ਪਿੰਡ ਕੁਰਾਲੀ ਵਿਖੇ ਇੱਕ ਫਾਰਮ ਹਾਊਸ ਨੂੰ ਢਾਹੁਣ ਨੂੰ ਲੈ ਕੇ ਵਿਵਾਦ ਹੋ ਗਿਆ । ਇਸ ਦੌਰਾਨ ਮੌਕੇ 'ਤੇ ਪਹੁੰਚੇ ਮਾਲਕਾਂ ਨੇ ਠੇਕੇਦਾਰਾ 'ਤੇ ਗੰਭੀਰ ਆਰੋਪ ਲਗਾਉਂਦੇ ਕਿਹਾ ਕਿ ਇਹਨਾਂ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਫਾਰਮ ਹਾਊਸ ਢਾਹਿਆ ਗਿਆ। ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਥਾਣਾ ਲੰਬੜਾ ਦੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।