ਨਵਾਂਸ਼ਹਿਰ: ਹੰਸਰੋਂ ਧਰਮਕੋਟ ਰੋਡ 'ਤੇ ਬੀਤੀ ਰਾਤ ਇੱਕ ਵਿਅਕਤੀ ਦੀ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਮਿਲੀ, ਪੁਲਿਸ ਕਰ ਰਹੀ ਜਾਂਚ
ਹੰਸਰੋਂ ਧਰਮਕੋਟ ਰੋਡ ਤੇ ਬੀਤੀ ਦੇਰ ਰਾਤ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਪਿੰਡ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੌਕੇ ਤੇ ਥਾਣਾ ਔੜ ਦੇ ਇੰਸਪੈਕਟਰ ਨਰੇਸ਼ ਕੁਮਾਰੀ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚੀ ਅਤੇ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਹਿਚਾਣ ਹੈ ਹਰਮੇਸ਼ ਪੁੱਤਰ ਦੇਵਰਾਜ ਪਿੰਡ ਮੱਲਪੁਰ ਵਜੋਂ ਹੋਈ ਹੈ