ਮਲੋਟ: ਮਾਤਾ ਸੁਮਿੱਤਰਾ ਦੇਵੀ ਇੰਸਾਂ ਦਾ ਮਿ੍ਤਕ ਸਰੀਰ ਨਵੀਆਂ ਮੈਡੀਕਲ ਖੋਜਾਂ ਲਈ ਕੀਤਾ ਦਾਨ, ਹੇਤ ਰਾਮ ਕਲੋਨੀ ਤੋਂ ਅਗਰਸੈਨ ਚੌਕ ਤੱਕ ਕੱਢੀ ਸ਼ਵ ਯਾਤਰਾ
ਸ਼੍ਰੀਮਤੀ ਸੁਮਿੱਤਰਾ ਦੇਵੀ ਇੰਸਾਂ ਧਰਮਪਤਨੀ ਮਿੱਠਣ ਲਾਲ ਇੰਸਾਂ ਦੇ ਚੋਲਾ ਛੱਡਣ ਤੋਂ ਬਾਅਦ ਜਿੱਥੇ ਉਨ੍ਹਾਂ ਦਾ ਪੂਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਉਥੇ ਮਾਤਾ ਜੀ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ | ਇਸ ਮੌਕੇ ਮਾਤਾ ਜੀ ਦਾ ਪੂਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਨਿਵਾਸ ਸਥਾਨ ਹੇਤ ਰਾਮ ਕਲੋਨੀ ਤੋਂ ਮਹਾਰਾਜਾ ਅਗਰਸੈਨ ਚੌਕ ਤੱਕ ਅੰਤਿਮ ਸ਼ਵ ਯਾਤਰਾ ਕੱਢੀ ਗਈ।