ਮਲੋਟ: ਪਿੰਡ ਮਿਠੜੀ ਦੇ ਕੋਲ ਤਿਉਣਾ ਮਾਈਨਰ ਵਿੱਚ ਪਿਆ 150 ਫੁੱਟ ਦੇ ਕਰੀਬ ਪਾੜ, 400 ਏਕੜ ਦੇ ਕਰੀਬ ਫਸਲਾਂ ਵਿੱਚ ਭਰਿਆ ਪਾਣੀ
ਪਿੰਡ ਮਿੱਠੜੀ ਵਿਚੋਂ ਦੀ ਗੁਜ਼ਰਦੇ ਤਿਉਣਾ ਮਾਈਨਰ ਵਿਚ ਲੰਘੀ ਰਾਤ ਹੋਈ ਬਾਰਸ਼ ਕਾਰਨ ਕਰੀਬ 2 ਵਜੇ ਪਾੜ ਪੈ ਗਿਆ। ਹੋਲੀ ਹੋਲੀ ਇਹ ਪਾੜ ਵਧਦਾ ਗਿਆ ਜਿਸ ਕਾਰਨ ਕਿਸਾਨਾਂ ਦੀ ਆਸਪਾਸ ਦੀਆਂ ਫਸਲਾਂ ਵਿਚ ਪਾਣੀ ਭਰ ਗਿਆ। ਪੀੜਤ ਕਿਸਾਨਾਂ ਨੇ ਦੱਸਿਆ ਕਿ ਉਕਤ ਮਾਈਨਰ ਦੀ ਕਦੀ ਵੀ ਸਫਾਈ ਨਹੀਂ ਹੋਈ। ਅਤੇ ਆਸ ਪਾਸ ਪਟੜੀ ਵੀ ਬਿਲਕੁਲ ਨਿਕਾਰਾ ਹੋ ਚੁੱਕੀ ਹੈ ।ਅਤੇ ਥਾਂ ਥਾਂ ਤੋਂ ਹਰ ਸਾਲ ਟੁੱਟ ਜਾਂਦੀ ਹੈ। ਜਿਸ ਨਾਲ ਹਰ ਸਾਲ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ ।