ਮੋਰਿੰਡਾ: ਪੈਨਸ਼ਨਰਾਂ ਦੇ ਬਕਾਏ ਨਾ ਦੇਣ 'ਤੇ ਸਰਕਾਰ ਖਿਲਾਫ ਭੜਕੇ ਪੈਨਸ਼ਨਰ
ਮੋਰਿੰਡਾ ਵਿਖੇ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਸੰਗਰੂਰ ਰੈਲੀ 'ਚ ਸ਼ਾਮਿਲ ਹੋਣ ਵਾਲੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਰਕਾਰ ਵੱਲੋਂ ਪੈਨਸ਼ਨਰਾਂ ਦੇ ਬਕਾਏ ਨਾ ਦਿੱਤੇ ਜਾਣ 'ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਗਈ।