ਮਾਨਸਾ: ਮਾਨਸਾ ਵਿਖੇ ਸ੍ਰੀ ਰਾਮ ਲੀਲਾ ਦਾ ਦੂਜਾ ਦਿਨ: ਸ੍ਰੀ ਰਾਮ ਅਤੇ ਹਨੂੰਮਾਨ ਜਨਮ ਦੇ ਦ੍ਰਿਸ਼ਾਂ ਨੇ ਮੋਹਿਆ ਮਨ
Mansa, Mansa | Oct 10, 2026 ਮਾਨਸਾ ਦੇ ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਵੱਲੋਂ ਕਰਵਾਈ ਜਾ ਰਹੀ ਸ੍ਰੀ ਰਾਮ ਲੀਲਾ ਦੇ ਦੂਜੇ ਦਿਨ ਸ੍ਰੀ ਰਾਮ ਜਨਮ ਅਤੇ ਹਨੂੰਮਾਨ ਜਨਮ ਦੇ ਦ੍ਰਿਸ਼ ਪੇਸ਼ ਕੀਤੇ ਗਏ। ਇਸ ਮੌਕੇ ਪ੍ਰਸ਼ੋਤਮ ਜਿੰਦਲ ਅਤੇ ਸੁਰੇਸ਼ ਨੰਦਗੜ੍ਹੀਆ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਕਲਾਕਾਰਾਂ ਨੇ ਵੱਖ-ਵੱਖ ਪਾਤਰਾਂ ਰਾਹੀਂ ਰਾਮ ਲੀਲਾ ਦੇ ਪ੍ਰਸੰਗਾਂ ਨੂੰ ਬਾਖੂਬੀ ਨਿਭਾਇਆ।