ਬਠਿੰਡਾ: ਬਠਿੰਡਾ 'ਚ ਨਸ਼ਿਆਂ ਖਿਲਾਫ ਪ੍ਰਸ਼ਾਸਨ ਦਾ ਵੱਡਾ ਐਕਸ਼ਨ: ਪਿੰਡਾਂ 'ਚ ਡਿਫੈਂਸ ਕਮੇਟੀਆਂ ਹੋਣਗੀਆਂ ਸਰਗਰਮ
ਬਠਿੰਡਾ ਦੇ ਪਿੰਡ ਭੋਖੜਾ ਤੇ ਜੀਦਾ 'ਚ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਨਸ਼ਾ ਵਿਰੋਧੀ ਮੀਟਿੰਗ ਕੀਤੀ। ਨਸ਼ਾ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਤੇ ਹੈਲਪਲਾਈਨ ਨੰਬਰ 112 ਬਾਰੇ ਜਾਣਕਾਰੀ ਦਿੱਤੀ ਗਈ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ 'ਤੇ ਜ਼ੋਰ ਦਿੱਤਾ ਗਿਆ।